Weaving emotions through Punjabi and Hindi verses

"ਸਜ ਕੇ ਮੌਤ ਸੀ ਆਈ,
ਅਸੀਂ ਸਮਝੇ ਅਸੀਸਾਂ ਨੇ,
ਇਹੀ ਹੈ ਜੂਨ ਫ਼ੱਕਰਾਂ ਦੀ,
ਹੌਂਕੇ ਨੇ, ਤੇ ਚੀਸਾਂ ਨੇ,
ਅਸੀਂ ਠੰਢੇ ਜੇ ਭਾਗਾਂ ਦੇ,
ਭਖਦੀ ਜੀ ਤਾਸੀਰਾਂ ਦੇ,
ਆ ਜਾ ਬੈਠ ਜਾ ਰਾਹੀਆ,
ਤੇ ਸੁਣ ਕਿੱਸੇ ਫ਼ਕੀਰਾਂ ਦੇ."

" ਕੀ ਉਹ ਅੱਖਾਂ ਵੀ ਅੱਖਾਂ ਨੇ,
ਜੋ ਕਦੇ ਖੁੱਲ੍ਹੀਆਂ ਨਹੀਂ?
ਕੀ ਉਹ ਖੰਭ ਵੀ ਖੰਭ ਨੇ,
ਜੋ ਕਦੇ ਫੈਲੇ ਨਹੀਂ?
ਕੀ ਉਹ ਇਨਸਾਨ
ਵੀ ਇਨਸਾਨ ਹੈ,
ਜੋ ਗ਼ਰੀਬ ਹੈ? "

"ਫ਼ਿਲਮਾਂ ਨੇ ਤੈਨੂੰ ਇਹ ਨਹੀਂ ਦੱਸਿਆ ,
ਕਿ ਤੇਰਾ ਮਰਦ ਹੋਣਾ ,
ਇੱਕ ਸਰਾਪ ਹੈ।
ਇਹ ਨਹੀਂ ਦੱਸਿਆ,
ਕਿ ਤੈਨੂੰ ਵੀ ਦਰਦ ਹੋਵੇਗਾ,
ਤੇ ਇਹ ਨਹੀਂ ਦੱਸਿਆ,
ਕਿ ਤੈਨੂੰ ਫਟ ਜਾਣ ਦਾ ਹੱਕ ਤਾਂ ਹੋਵੇਗਾ,
ਪਰ ਰੋਣ ਦਾ ਨਹੀਂ "